ਇਕਤਾਲ਼ੀਵਾਂ (ਲੇਖਕ – ਬੋਰਿਸ ਲਵਰੇਨਿਓਵ)

TITAL

ਬੋਰਿਸ ਲਵਰੇਨਿਓਵ ਦਾ ਨਾਵਲੈੱਟ ”ਇਕਤਾਲ਼ੀਵਾਂ” ਇਸ ਪੁਸਤਕ ਦਾ ਲੇਖਕ ਬੋਰਿਸ ਲਵਰੇਨਿਓਵ (1891-1959) ਇੱਕ ਸ਼ਾਨਦਾਰ ਸੋਵੀਅਤ ਨਾਵਲਕਾਰ ਸੀ। ਉਹਨਾਂ ਦੀ ਗਿਣਤੀ ਫ਼ਦੇਯੇਵ, ਫ਼ੇਦਿਨ, ਅਲੈਕਸੇਈ ਤਾਲਸਤਾਏ, ਸ਼ੋਲੋਖੋਵ ਆਦਿ ਨਾਲ਼ ਗੋਰਕੀ ਤੋਂ ਅਗਲੀ ਪੀੜੀ ਦੇ ਮੋਢੀ ਸਮਾਜਵਾਦੀ ਯਥਾਰਥਵਾਦੀ ਲੇਖਕਾਂ ਵਿੱਚ ਕੀਤੀ ਜਾਂਦੀ ਹੈ।

1924 ਵਿੱਚ ਛਪਿਆ ਲਵਰੇਨਿਓਵ ਦਾ ਪਹਿਲਾ ਨਾਵਲੈੱਟ ”ਇਕਤਾਲ਼ੀਵਾਂ” ਪਰ੍ਕਾਸ਼ਿਤ ਹੋਇਆ। ਅੱਜ ਇਸ ਦੀ ਗਿਣਤੀ ਉਹਨਾਂ ਕਿਰਤਾਂ ਵਿੱਚ ਕੀਤੀ ਜਾਂਦੀ ਹੈ ਜਿਹਨਾਂ ਤੋਂ ਬਿਨਾਂ ਕਲਾਸੀਕੀ ਰੂਸੀ ਸੋਵੀਅਤ ਸਾਹਿਤ ਦੀ ਕਲਪਨਾ ਕਰਨਾ ਅਸੰਭਵ ਹੈ। ਇਹ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਬਾਅਦ ਚੱਲ ਰਹੇ ਘਰੇਲੂ ਯੁੱਧ ਵਿੱਚ ਇੱਕ ਇਸਤਰੀ ਲਾਲ ਸੈਨਿਕ ਮਰਿਊਤਕਾ ਦੇ ਸਾਹਸੀ ਚਰਿੱਤਰ ਅਤੇ ਇਨਕਲਾਬ ਪਰ੍ਤੀ ਅਡਿੱਗ ਪਰ੍ਤੀਬੱਧਤਾ ਦੀ ਕਹਾਣੀ ਪੇਸ਼ ਕਰਦੀ ਹੈ ਅਤੇ ਨਾਲ਼ ਹੀ ਇਹ ਵੀ ਦਰਸਾਉਂਦੀ ਹੈ ਕਿ ਇਨਕਲਾਬੀ ਨਿਹਚਾ ਅਤੇ ਕਠੋਰ ਕਰਤੱਵ ਪਾਲਣਾ ਦੀ ਭਾਵਨਾ ਨਾਲ਼ ਲਬਰੇਜ਼ ਉਹਦੇ ਦਿਲ ਵਿੱਚ ਪਿਆਰ ਦੀ ਤੀਬਰ ਅਤੇ ਕੋਮਲ ਭਾਵਨਾ ਵੀ ਮੌਜੂਦ ਹੈ। ਮਰਿਊਤਕਾ ਦਾ ਪਿਆਰ ਇਨਕਲਾਬ ਪਰ੍ਤੀ ਉਸਦੇ ਨਿਹਚੇ ਨੂੰ ਰੱਤੀ ਭਰ ਵੀ ਕਮਜ਼ੋਰ ਨਹੀਂ ਕਰ ਸਕਿਆ। ਇੱਕ ਇਨਕਲਾਬੀ ਦੇ ਚਰਿੱਤਰ ਦੀ ਸਰਲਤਾ ਅਤੇ ਉੱਤਮਤਾ ਦਾ ਇਹ ਕਿਰਤ ਪਰ੍ਭਾਵਸ਼ਾਲੀ ਢੰਗ ਨਾਲ਼ ਚਿਤਰਣ ਕਰਦੀ ਹੈ।

ਆਪਣੀ ਸਾਹਿਤਕ ਸ਼ੈਲੀ ਪੱਖੋਂ ਤੇ ਇੱਕ ਇਨਕਲਾਬੀ ਦੀ ਜ਼ਿੰਦਗੀ ਦੇ ਇੱਕ ਪੇਰ੍ਰਣਾਦਾਇਕ ਸੋਰ੍ਤ ਵਜੋਂ ਅੱਜ ਇਹ ਰਚਨਾ ਬਹੁਤ ਮਹੱਤਵਪੂਰਨ ਹੈ।

  • ਕਿਤਾਬ ਦਾ ਨਾਂ – ਇਕਤਾਲ਼ੀਵਾਂ
  • ਲੇਖਕ – ਬੋਰਿਸ ਲਵਰੇਨਿਓਵ
  • ਪ੍ਰਕਾਸ਼ਕ – ਦਸਤਕ ਪ੍ਰਕਾਸ਼ਨ, ਲੁਧਿਆਣਾ
  • ਪੰਨੇ – 74
  • ਕੀਮਤ – 30 ਰੁਪਏ
  • ਪੁਸਤਕ ਪ੍ਰਾਪਤੀ – ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ,
    ਰਾਏਕੋਟ, ਜ਼ਿਲ੍ਹਾ ਲੁਧਿਆਣਾ (ਫੋਨ ਨੰ. – 98155-87807)

ਪੀ.ਡੀ.ਐਫ. ਫਾਈਲ ਇੱਥੋਂ ਡਾਊਨਲੋਡ ਕਰੋ

ਇਸ ਪੁਸਤਕ ਦੇ ਅਨੁਵਾਦ, ਡੀਜ਼ਾਈਨ, ਪਰੂਫ ਅਤੇ ਛਪਾਈ ਬਾਰੇ ਤੁਹਾਡੀ ਰਾਏ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਤੁਹਾਡੇ ਸੁਝਾਵਾਂ ਦਾ ਅਸੀਂ ਸਵਾਗਤ ਕਰਾਂਗੇ।

Leave a comment