ਲੈਨਿਨ ਦੀ ਜੀਵਨ ਕਹਾਣੀ (ਲੇਖਕ – ਮਾਰੀਆ ਪ੍ਰਿਲੇਜ਼ਾਯੇਵਾ)

TITAL

ਪ੍ਰਸਿੱਧ ਸੋਵੀਅਤ ਲੇਖਿਕਾ ਮਾਰੀਆ ਪਿਰ੍ਲੇਜ਼ਾਯੇਵਾ ਦੁਆਰਾ ਲਿਖੀ “ਲੈਨਿਨ ਦੀ ਜੀਵਨ ਕਹਾਣੀ” ਬੜੀ ਸੌਖੀ, ਅਪਣੱਤ ਭਰੀ ਅਤੇ ਜੋਸ਼ੀਲੀ ਸ਼ੈਲੀ ਵਿੱਚ ਲਿਖੀਆ ਗਈਆਂ ਛੋਟੀਆਂ-ਛੋਟੀਆਂ ਕਹਾਣੀਆਂ ਰਾਹੀਂ ਇਨਕਲਾਬੀ ਆਗੂ ਅਤੇ ਸਖ਼ਸੀਅਤ ਦੇ ਰੂਪ ਵਿੱਚ ਲੈਨਿਨ ਦੀ ਜਿਉਂਦੀ-ਜਾਗਦੀ ਤਸਵੀਰ ਪੇਸ਼ ਕਰਦੀ ਹੈ। 

ਪੇਸ਼ ਹਨ ਇਸ ਕਿਤਾਬ ਵਿੱਚੋਂ ਕੁੱਝ ਅੰਸ਼…

ਸਮਬਿਰਸਕ ਵਿੱਚ ਬਹਾਰ ਆ ਚੁੱਕੀ ਸੀ। ਸੜਕਾਂ ਅਤੇ ਬਾਗ਼ਾਂ ਵਿੱਚ ਹਰ ਪਾਸੇ ਪੰਛੀਆਂ ਦੀ ਚਹਿਕ ਸੀ ਅਤੇ ਬਰਚੇ ਦੇ ਰੁੱਖ ਹਵਾ ਵਿੱਚ ਝੂਮ ਰਹੇ ਸਨ। ਹਵਾ ਵਿੱਚ ਬਸੰਤ ਦਾ ਹੁਲਾਸ ਸੀ।

ਉਸੇ ਦਿਨ ਉਲਿਆਨੋਵ ਪ੍ਰਵਾਰ ਵਿੱਚ ਬਹੁਤ ਖ਼ੁਸ਼ੀ ਮਨਾਈ ਜਾ ਰਹੀ ਸੀ। ਖਿੜਕੀਆਂ ਵਿੱਚੋਂ ਖ਼ੂਬ ਧੁੱਪ ਆ ਰਹੀ ਸੀ ਅਤੇ ਮਕਾਨ ਵੋਲਗਾ ਦੇ ਕੰਢੇ ਹੋਣ ਕਾਰਨ ਦਰਿਆਈ ਜਹਾਜ਼ਾਂ ਦੀਆਂ ਸੀਟੀਆਂ ਸਾਫ਼ ਸੁਣਾਈ ਦੇਂਦੀਆਂ ਸਨ।

ਨਵਜਨਮੇ ਪੁੱਤਰ ਦੇ ਪੰਘੂੜੇ ਉੱਤੇ ਝੁਕੀ ਮਾਂ ਸੋਚ ਰਹੀ ਸੀ: ”ਵੱਡਾ ਹੋ ਕੇ ਤੂੰ ਕੀ ਬਣੇਂਗਾ? ਜੀਵਨ ਦੀ ਕੁੱਖ ਵਿੱਚ ਤੇਰੇ ਲਈ ਕੀ ਲੁਕਿਆ ਹੈ?”

ਨਿੱਕੇ ਬਾਲ ਦਾ ਪਿਤਾ, ਇਲੀਆ ਨਿਕੋਲਾਈਵਿਚ ਕਮਰੇ ਵਿੱਚ ਆਇਆ। ”ਮਸ਼ੇਨਕਾ! ਸ਼ੁੱਭ ਦਿਨ,” ਉਹਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਕਿਹਾ।

ਵਡੇਰੇ ਬੱਚੇ ਅੱਨਾ ਅਤੇ ਸ਼ਾਸ਼ਾ ਉਹਦੇ ਨਾਲ਼ ਸਨ। ਅੱਨਾ ਦੀਆਂ ਅੱਖਾਂ ਕਾਲ਼ੀਆਂ ਅਤੇ ਵਾਲ਼ ਘੁੰਗਰਾਲੇ ਸਨ। ਉਹ ਛੇ ਵਰ੍ਹਿਆਂ ਦੀ ਅਤੇ ਸ਼ਾਸ਼ਾ ਚਾਰਾਂ ਦਾ। ਉਹ ਪੰਘੂੜੇ ਕੋਲ਼ ਗਏ, ਉਹਨਾਂ ਦੀਆਂ ਅੱਖਾਂ ਹੈਰਾਨੀ ਨਾਲ਼ ਫੈਲੀਆਂ ਹੋਈਆਂ ਸਨ।

”ਬੱਚਿਓ, ਉਹ ਤੁਹਾਡਾ ਨਵਾਂ ਭਰਾ ਹੈ,” ਉਹਨਾਂ ਦੇ ਪਿਤਾ ਨੇ ਕਿਹਾ।

”ਕਿੰਨਾ ਨਿੱਕੈ ਇਹ,” ਅੱਨਾ ਨੇ ਕਿਹਾ।

”ਸਮੇਂ ਨਾਲ਼ ਵੱਡਾ ਹੋ ਜਾਵੇਗਾ,” ਪਿਤਾ ਨੇ ਜਵਾਬ ਦਿੱਤਾ।

”ਇਹਦਾ ਨਾਂ ਕੀ ਏ?” ਸ਼ਾਸ਼ਾ ਨੇ ਚੰਗੇਰੀ ਤਰਾਂ ਵੇਖਣ ਲਈ ਪੱਬਾਂ ਭਾਰ ਖੜੇ ਹੁੰਦੇ ਕਿਹਾ।

”ਇਹਦਾ ਨਾਂ ਵੋਲੋਦੀਆ ਰੱਖ ਦੇਈਏ,” ਮਾਂ ਬੋਲੀ।

ਉਸ ਦਿਨ 1870 ਦੇ ਅਪ੍ਰੈਲ ਦੀ 22 ਤਾਰੀਖ਼ ਸੀ। ਵੋਲਗਾ ਕੰਢੇ ਸਿਮਬਿਰਸਕ ਵਿਖੇ ਜੰਮਿਆ ਵਲਾਦੀਮੀਰ ਉਲਿਆਨੋਵ ਵੱਡਾ ਹੋ ਕੇ ਮਹਾਨ ਲੈਨਿਨ ਬਣਿਆ।

  • ਕਿਤਾਬ ਦਾ ਨਾਂ – ਲੈਨਿਨ ਦੀ ਜੀਵਨ ਕਹਾਣੀ
  • ਲੇਖਕ – ਮਾਰੀਆ ਪ੍ਰਿਲੇਜ਼ਾਯੇਵਾ
  • ਪ੍ਰਕਾਸ਼ਕ – ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ
  • ਪੰਨੇ – 202
  • ਕੀਮਤ – 100 ਰੁਪਏ
  • ਪੁਸਤਕ ਪ੍ਰਾਪਤੀ- ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ,
    ਰਾਏਕੋਟ, ਜ਼ਿਲ੍ਹਾ ਲੁਧਿਆਣਾ (ਫੋਨ ਨੰ. – 98155-87807)

ਪੀ.ਡੀ.ਐਫ. ਫਾਈਲ ਇੱਥੋਂ ਡਾਊਨਲੋਡ ਕਰੋ

ਇਸ ਪੁਸਤਕ ਦੇ ਅਨੁਵਾਦ, ਡੀਜ਼ਾਈਨ, ਪਰੂਫ ਅਤੇ ਛਪਾਈ ਬਾਰੇ ਤੁਹਾਡੀ ਰਾਏ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਤੁਹਾਡੇ ਸੁਝਾਵਾਂ ਦਾ ਅਸੀਂ ਸਵਾਗਤ ਕਰਾਂਗੇ।

1 Response to ਲੈਨਿਨ ਦੀ ਜੀਵਨ ਕਹਾਣੀ (ਲੇਖਕ – ਮਾਰੀਆ ਪ੍ਰਿਲੇਜ਼ਾਯੇਵਾ)

  1. ਜਸਕਰਨ ਆਜ਼ਾਦ says:

    ਸਾਥੀਓ ਬਹੁਤ ਵਧੀਆ ਉਪਰਾਲਾ ਹੈ।

Leave a comment